3 ਜੁਲਾਈ ਨੂੰ ਪੂਰੇ ਭਾਰਤ ਵਿੱਚ ਮਸੀਹ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ ਭਾਰਤੀ ਮਸੀਹ ਦਿਵਸ :- ਪਾਸਟਰ ਬੀ ਐੱਮ ਭੱਟੀ
ਗੁਰਦਾਸਪੁਰ (ਰਾਜਨ ਰੰਧਾਵਾ)ਅੱਜ ਬੀ ਐੱਮ ਭੱਟੀ ਮਨਿਸਟਰੀ ਚਰਚ ਵਿਖੇ ਭਾਰਤੀ ਈਸਾਈ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਗੱਲਬਾਤ ਕਰਦਿਆਂ ਚਰਚ ਦੇ ਮੁਖੀ ਪਾਸਟਰ ਬੀ ਐੱਮ ਭੱਟੀ ਜੀ ਨੇ ਦੱਸਿਆ ਕਿ ਇਸ ਦਿਨ ਨੂੰ ਯਿਸ਼ੂ ਭਗਤੀ ਦਿਵਸ ਵੀ ਕਿਹਾ ਜਾਂਦਾ ਹੈ। ਇਹ ਦਿਨ 3 ਜੁਲਾਈ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਮਹਾਨ ਦਾਸ ਸੰਤ ਥੋਮਸ ਭਾਰਤ ਵਿੱਚ ਪ੍ਰਭੂ ਯਿਸ਼ੂ ਮਸੀਹ ਜੀ ਦਾ ਸ਼ੁੱਭਸਮਾਚਾਰ ਦਾ ਪ੍ਰਚਾਰ ਲੈ ਕੇ ਆਏ ਸਨ। ਈਸਾਈ ਧਰਮ ਦੇ ਪ੍ਰਸਾਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਯਿਸੂ ਮਸੀਹ ਦੇ ਸਖ਼ਸੀਅਤ ਅਤੇ ਸੰਦੇਸ਼ ਦਾ ਜਸ਼ਨ ਮਨਾਉਣ ਦਾ ਵੀ ਮੌਕਾ ਹੈ।
0 Comments
God Bless you