ਇਸਾਈਆਂ ’ਤੇ ਜ਼ੁਲਮ ਕਰਨ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ — ਟਰੰਪ ਪ੍ਰਸ਼ਾਸਨ ਦਾ ਇਤਿਹਾਸਕ ਫ਼ੈਸਲਾ!
ਧਾਰਮਿਕ ਹਿੰਸਾ ਵਿਰੁੱਧ ਕੱਢੀ ਸਖ਼ਤ ਕਾਰਵਾਈ: ਇਸਾਈਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਵੀਜ਼ਾ ਪਾਬੰਦੀਆਂ ਲਾਗੂ — USA ਨੇ ਕਿਹਾ, “ਧਾਰਮਿਕ ਅਜ਼ਾਦੀ ਦੀ ਉਲੰਘਣਾ ਬਰਦਾਸ਼ਤ ਨਹੀਂ।”
ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਇਕ ਵੱਡਾ ਅਤੇ ਇਤਿਹਾਸਕ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹਨਾਂ ਵਿਅਕਤੀਆਂ ਲਈ ਅਮਰੀਕਾ ਦੇ ਵੀਜ਼ੇ ਅਤੇ ਦਾਖਲਾ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ, ਜੋ ਦੁਨੀਆ ਭਰ ਵਿੱਚ ਈਸਾਈ ਭਾਈਚਾਰੇ ‘ਤੇ ਹਿੰਸਾ, ਜ਼ੁਲਮ ਜਾਂ ਧਾਰਮਿਕ ਨਫਰਤ ਨੂੰ ਵਧਾਉਂਦੇ ਹਨ।
ਇਹ ਜਾਣਕਾਰੀ ਅਮਰੀਕੀ ਸੈਨੇਟਰ ਮਾਰਕੋ ਰੂਬੀਓ ਵੱਲੋਂ ਇੱਕ ਟਵੀਟ ਰਾਹੀਂ ਜਾਰੀ ਕੀਤੀ ਗਈ, ਜਿਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ 'ਤੇ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ Anti-Christian ਐਕਟਿਵਿਟੀ, ਹਿੰਸਾ, ਧਮਕੀਆਂ, ਚਰਚ ਤੋੜਫੋੜ, ਜਾਂ ਇਸਾਈਆਂ ਖ਼ਿਲਾਫ਼ ਨਫਰਤ ਫੈਲਾਉਣ ਵਿੱਚ ਸ਼ਾਮਲ ਪਾਏ ਜਾਣਗੇ, ਉਹਨਾਂ ਨੂੰ USA ਵਿੱਚ ਦਾਖਲਾ ਨਹੀਂ ਮਿਲੇਗਾ।
ਅਮਰੀਕੀ ਵਿਦੇਸ਼ ਵਿਭਾਗ (US State Department) ਨੇ 3 ਦਸੰਬਰ ਨੂੰ ਅਧਿਕਾਰਕ ਤੌਰ ’ਤੇ ਐਲਾਨ ਕੀਤਾ ਕਿ ਉਹਨਾਂ ਕਡ਼ੇ ਕਦਮਾਂ ਦੇ ਤਹਿਤ ਉਹਨਾਂ ਸਭ ਉੱਤੇ ਵੀਜ਼ਾ ਪਾਬੰਦੀਆਂ ਲਾਈਆਂ ਜਾਣਗੀਆਂ, ਜੋ
ਧਾਰਮਿਕ ਹਿੰਸਾ ਦੀ ਯੋਜਨਾ ਬਣਾਉਂਦੇ ਹਨ
- ਇਸਾਈਆਂ ਖ਼ਿਲਾਫ਼ ਜੁਲਮ ਦਾ ਸਮਰਥਨ ਕਰਦੇ ਹਨ
- ਫੰਡ ਜਾਂ ਸਹਾਇਤਾ ਦਿੰਦੇ ਹਨ
- ਜਾਂ ਸਿੱਧੇ ਤੌਰ ’ਤੇ ਹਮਲਿਆਂ ਵਿੱਚ ਸ਼ਾਮਲ ਹੁੰਦੇ ਹਨ
ਮਾਰਕੋ ਰੂਬੀਓ ਨੇ ਕਿਹਾ ਕਿ ਇਹ ਫੈਸਲਾ ਖ਼ਾਸ ਕਰਕੇ ਨਾਈਜੀਰੀਆ, ਚੀਨ, ਭਾਰਤ ਦੇ ਮਣੀਪੁਰ ਅਤੇ ਹੋਰ ਥਾਵਾਂ ’ਤੇ ਇਸਾਈ ਭਾਈਚਾਰੇ ਨਾਲ ਹੋ ਰਹੇ ਸਿਲਸਿਲੇਵਾਰ ਅੱਤਿਆਚਾਰਾਂ ਦੇ ਕਾਰਨ ਲਿਆ ਗਿਆ ਹੈ। ਕਈ ਦੇਸ਼ਾਂ ਵਿੱਚ ਇਸਾਈਆਂ 'ਤੇ ਹਮਲੇ, ਚਰਚਾਂ ’ਤੇ ਤੋੜਫੋੜ ਅਤੇ ਧਾਰਮਿਕ ਭੇਦਭਾਵ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਟਰੰਪ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ—
"ਅਮਰੀਕਾ ਕਿਸੇ ਵੀ ਅਜਿਹੇ ਵਿਅਕਤੀ ਨੂੰ ਵੀਜ਼ਾ ਨਹੀਂ ਦੇਵੇਗਾ ਜੋ ਜਾਣਬੁੱਝ ਕੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦਾ ਹੈ।"
ਇਸ ਫ਼ੈਸਲੇ ਦੀ ਦੁਨੀਆ ਭਰ ਦੇ ਈਸਾਈ ਭਾਈਚਾਰੇ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ, ਕਿਉਂਕਿ USA ਨੇ ਖੁੱਲ੍ਹ ਕੇ ਮੁਕੱਦਸ ਹੱਕ—ਧਾਰਮਿਕ ਆਜ਼ਾਦੀ—ਦੀ ਹਿਮਾਇਤ ਕੀਤੀ ਹੈ ਅਤੇ ਜੁਲਮ ਦਾ ਸ਼ਿਕਾਰ ਹੋ ਰਹੇ ਇਸਾਈਆਂ ਦੇ ਨਾਲ ਖੜ੍ਹਾ ਹੋਣ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ।


0 Comments
God Bless you